ਚੰਨ-ਸਿਤਾਰੇ ਅੰਬਰ ਉੱਤੇ, ਹੱਸਦੇ ਨਜ਼ਰੀਂ ਆਉਂਦੇ

ਚੰਨ-ਸਿਤਾਰੇ ਅੰਬਰ ਉੱਤੇ,

ਹੱਸਦੇ ਨਜ਼ਰੀਂ ਆਉਂਦੇ।

ਟਿਮਟਿਮਾਉਂਦੇ ਜੁਗਨੂੰਆਂ ਵਾਂਗੂੰ,

ਮੇਰੇ ਮਨ ਨੂੰ ਭਾਉਂਦੇ।

ਕਰਨੀਆਂ ਚਾਹਾਂ ਨਾਲ ਇਨ੍ਹਾਂ ਦੇ,

ਜਦ ਮੈਂ ਗੱਲਾਂ-ਬਾਤਾਂ!

ਝਿਲਮਿਲ-ਝਿਲਮਿਲ ਕਰਕੇ ਮੈਨੂੰ,

ਦਿਲ ਦੀ ਗੱਲ ਸਮਝਾਉਂਦੇ।

 

📝 ਸੋਧ ਲਈ ਭੇਜੋ