ਚੰਨ-ਸਿਤਾਰੇ ਅੰਬਰ ਉੱਤੇ, ਮਾਣੀਂ ਜਾਣ ਬਹਾਰਾਂ

ਚੰਨ-ਸਿਤਾਰੇ ਅੰਬਰ ਉੱਤੇ,

ਮਾਣੀਂ ਜਾਣ ਬਹਾਰਾਂ।

ਇਵੇਂ ਮੌਜ਼ਾਂ ਮਾਣਦਿਆਂ ਨੂੰ,

ਹੋ ਗਏ ਸਾਲ ਹਜ਼ਾਰਾਂ।

ਇਨ੍ਹਾਂ ਦਾ ਇਹ ਤਾਰਾ ਮੰਡਲ,

ਜਿਉਂ ਦਾ ਤਿਉਂ ਖਲੋਤਾ!

ਆਦਿ ਅੰਤ ਇਨ੍ਹਾਂ ਦਾ ਕੀ ਹੈ,

ਨਹੀਂ ਕਿਸੇ ਨੂੰ ਸਾਰਾਂ!!!

📝 ਸੋਧ ਲਈ ਭੇਜੋ