*ਚੰਨਾ ਵੇ ਚੰਨਾ ਜਾ ਘਰ ਵੇ, ਤੇਰਾ ਰਾਹ ਮੈਂ ਖੜ੍ਹੀ ਉਡੀਕਾਂ।

ਕਿ ਅੱਖੀਆਂ ਵੀ ਥੱਕ ਚੱਲੀਆਂ ਵੇ, ਮਿਟ ਚੱਲੀਆਂ ਹੱਥਾਂ ਦੀਆਂ ਲੀਕਾਂ।

ਵੇ ਕਿਹੜੇ ਦੱਸ ਪਰਦੇਸ ਗਇਓਂ, ਜੋ ਸਾਨੂੰ ਭੁੱਲ ਗਇਓਂ ਵੇ।

ਕਿਹੜੀ ਤੈਨੂੰ ਚਾਂਦਨੀ ਮਿਲੀ, ਮੇਰੇ ਜਿੰਨਾਂ ਨਾ ਕਰਦੀ ਹੋਣਾ ਤਿਓ ਵੇ।

ਵੇ ਇੱਕ ਚੰਨਾ ਤੇਰੇ ਲਈ, ਇਸ਼ਕ ਗੂੜ੍ਹਾ ਕਰਨਾ ਮੈਂ ਸਿੱਖਾਂ।

*ਚੰਨਾ ਵੇ ਚੰਨਾ ਜਾ ਘਰ ਵੇ, ਤੇਰਾ ਰਾਹ ਮੈਂ ਖੜ੍ਹੀ ਉਡੀਕਾਂ।

ਕਿ ਅੱਖੀਆਂ ਵੀ ਥੱਕ ਚੱਲੀਆਂ ਵੇ, ਮਿਟ ਚੱਲੀਆਂ ਹੱਥਾਂ ਦੀਆਂ ਲੀਕਾਂ।

ਵੇ ਮਹਿੰਦੀ ਤੇਰੇ ਨਾਮ ਵਾਲੀ, ਚੜ੍ਹਨੋਂ ਸੱਜਣਾ ਹੱਟ ਗਈ ਏ।

ਕਿ ਦਿਲ ਵਾਲੀ ਧੜਕਣ ਤੂੰ ਏਂ, ਹੌਲੀ ਹੌਲੀ ਚੱਲਣੀ ਘੱਟ ਗਈ ਏ।

ਵੇ ਦੱਸ ਕਿਉਂ ਨਾਰਾਜ਼ ਹੋਇਆ, ਹਾੜਾ ਕੱਢਦੀ ਮੰਗਦੀ ਭੀਖ ਆ।

*ਚੰਨਾ ਵੇ ਚੰਨਾ ਜਾ ਘਰ ਵੇ, ਤੇਰਾ ਰਾਹ ਮੈਂ ਖੜ੍ਹੀ ਉਡੀਕਾਂ।

ਕਿ ਅੱਖੀਆਂ ਵੀ ਥੱਕ ਚੱਲੀਆਂ ਵੇ, ਮਿਟ ਚੱਲੀਆਂ ਹੱਥਾਂ ਦੀਆਂ ਲੀਕਾਂ।

ਦਿਨ ਚੜ੍ਹਨੇ ਮੇਰੇ ਬੰਦ ਹੋ ਗਏ ਨੇ, ਰਾਤਾਂ ਦੇ ਦੀਵੇ ਬੁੱਝ ਗਏ ਨੇ।

ਰੋਂਦੀ ਨਾ ਥੱਕਾਂ ਤੇਰੇ ਲਈ ਵੇ, ਨੈਣ ਮੇਰੇ ਸੱਜਣਾ ਸੁੱਜ ਗਏ ਨੇ।

ਵੇ ਸ਼ੈਰੀ ਨਾਲ ਨੀਂਦ ਲੈ ਗਿਆ, ਕਰ ਗਿਆ ਇਸ਼ਕੇ 'ਚ ਮਰੀਜ਼ ਆ।

*ਚੰਨਾ ਵੇ ਚੰਨਾ ਜਾ ਘਰ ਵੇ, ਤੇਰਾ ਰਾਹ ਮੈਂ ਖੜ੍ਹੀ ਉਡੀਕਾਂ।

ਕਿ ਅੱਖੀਆਂ ਵੀ ਥੱਕ ਚੱਲੀਆਂ ਵੇ, ਮਿਟ ਚੱਲੀਆਂ ਹੱਥਾਂ ਦੀਆਂ ਲੀਕਾਂ।

ਤੇਰੇ ਆਉਣ ਵਾਲੇ ਰਾਹ ਨੂੰ ਚੁੰਮ-ਚੁੰਮ ਪੈਨੀਂ ਆ, ਜਾ ਘਰ ਚੰਨਾ ਤੈਨੂੰ ਮੈਂ ਕਹਿਣੀ ਆ।

ਘਰ ਤਾਂ ਜਾ ਚੰਨਾ ਤੈਨੂੰ ਮੈਂ ਮਨਾਵਾਂਗੀ, ਦਿਲ ਵਾਲੇ ਖੰਡਰ 'ਚ ਇਕੱਲੀ ਹੀ ਰਹਿਣੀ ਆ।

ਵੇ ਹਾਲ ਮੇਰਾ ਮੌਤ ਤੋਂ ਭੈੜਾ, ਦੁਨੀਆਂ ਨੂੰ ਆਖਾਂ ਮੈਂ ਠੀਕ ਆਂ।

📝 ਸੋਧ ਲਈ ਭੇਜੋ