ਚੱਪਣੀ ਚੀਨ ਦੀ

ਭੁਟੋ ਯਾਹੀਏ ਨੂੰ ਸੱਦ ਕੇ ਕਹਿਣ ਲੱਗਾ, 

ਗੱਲ ਆਪਣੀ ਨਹੀਂ ਗੱਲ, ਦੀਨ ਦੀ । 

ਅਸੀਂ ਦੀਨ ਦੇ ਨਾਮ ਤੇ ਰਾਜ ਕਰਦੇ, 

ਸਾਡੀ ਸਾਂਝ ਤਾਂ ਸੱਪ ਤੇ ਬੀਨ ਦੀ ਏ। 

ਬੁਧੂ ਲੋਕਾਂ ਦੇ ਸਿਰਾਂ ਵਿਚ ਪਾਈ ਜਾਈਏ, 

ਭਾਰਤ ਨਾਲ ਲੜਾਈ ਜ਼ਮੀਨ ਦੀ । 

ਮਰਨ ਲਈ ਸੁਨਹਰੀ ਹੈ ਹੁਣ ਮੌਕਾ, 

ਨੱਕ ਆਪਣਾ, ਚੱਪਣੀ ਚੀਨ ਦੀ ਏ।

📝 ਸੋਧ ਲਈ ਭੇਜੋ