ਮੱਝਾਂ ਚਾਰਨ ਸਤਿਗੁਰ ਲਾਏ।
ਕਹਿਣਾ ਮੰਨ ਪਿਤਾ ਦਾ ਆਏ।
ਜੋ ਨੇ ਜਗ ਸਾਰੇ ਦੇ ਵਾਲੀ।
ਚਾਰਨ ਮੱਝੀਆਂ ਬਣ ਕੇ ਪਾਲੀ।
ਰੱਬ ਦੀ ਉਸਤਤਿ ਹੀ ਮਨ ਭਾਏ।
ਹਰ ਪਲ ਭਗਤੀ ਵਿਚ ਹੀ ਲਾਏ।
ਇੱਕ ਪਲ ਬਹਿ ਸਕਦੇ ਨਾ ਖਾਲੀ।
ਚਾਰਨ ਮੱਝੀਆਂ .................।
ਜੋ ਨੇ ਜਗ ........................।
ਸਾਥੀ ਪਾਲੀ ਕੋਲ ਬਿਠਾਏ।
ਸਭ ਨੂੰ ਸ਼ਬਦ ਗੁਰਾਂ ਨੇ ਸੁਣਾਏ।
ਮੁਖ 'ਤੇ ਚਮਕਾਂ ਮਾਰੇ ਲਾਲੀ।
ਚਾਰਨ ਮੱਝੀਆਂ .................।
ਜੋ ਨੇ ਜਗ ........................।
ਮੱਝਾਂ ਜਦ ਖੇਤ ਵਿਚ ਵੜੀਆਂ।
ਮਿੱਧਣ ਫਸਲਾਂ ਖੇਤ ਖੜੀਆਂ।
ਗੁੱਸੇ ਵਿਚ ਆ ਬੋਲੇ ਹਾਲੀ।
ਚਾਰਨ ਮੱਝੀਆਂ .................।
ਜੋ ਨੇ ਜਗ ........................।
ਮਹਿਤਾ ਜੀ ਨੇ ਪੁੱਤਰ ਬੁਲਾਇਆ।
ਨਾਨਕ ਇਹ ਕੀ ਚੰਦ ਚੜਾਇਆ।
ਕੀਤੀ ਕਿਉਂ ਨਾ ਤੂੰ ਰਖਵਾਲੀ।
ਚਾਰਨ ਮੱਝੀਆਂ .................।
ਜੋ ਨੇ ਜਗ ........................।
ਸਾਰੀ ਗੱਲ ਗੁਰਾਂ ਨੇ ਆਖੀ।
ਮੇਰੀ ਨਾ ਕੋਈ ਗੁਸਤਾਖੀ।
ਦੇਖੋ ਖੇਤਾਂ ਦੀ ਹਰਿਆਲੀ।
ਚਾਰਨ ਮੱਝੀਆਂ .................।
ਜੋ ਨੇ ਜਗ ........................।
ਰਾਇ ਬੁਲਾਰ ਗੱਲਾਂ ਸੁਣ ਆਇਆ।
ਫਿਰ ਖੇਤਾਂ ਵੱਲ ਗੇੜਾ ਲਾਇਆ।
ਖੇਤਾਂ ਵਿਚ ਪੂਰੀ ਖੁਸ਼ਹਾਲੀ।
ਚਾਰਨ ਮੱਝੀਆਂ .................।
ਜੋ ਨੇ ਜਗ ........................।
ਸਤਿਗੁਰ ਕੈਸਾ ਖੇਲ ਰਚਾਇਆ।
ਅਮਰ ਸਮਝ ਨਾ ਕੋਈ ਪਾਇਆ।
ਸਤਿਗੁਰ ਜੀ ਦੀ ਲੀਲਾ ਨਿਰਾਲੀ।
ਚਾਰਨ ਮੱਝੀਆਂ .................।
ਜੋ ਨੇ ਜਗ ........................।