ਚੜਦਾ ਸੂਰਜ ਸਮੇ  ਮੁਤਾਬਿਕ

ਚੜਦਾ ਸੂਰਜ ਸਮੇ  ਮੁਤਾਬਿਕ ਢਲਣਾ ਹੈ,

ਚੱਲੋ ਚਲੀ ਦਾ ਮੇਲਾ ਅਸੀ ਵੀ ਚੱਲਣਾ ਹੈ,

ਥੱਲੇ ਡਿੱਗੇ ਫੁੱਲ  ਦੀ ਉਮਰ  ਕਿੰਨੀ ਹੋਓ,

ਝੜਨਾ, ਸੁੱਕਣਾ, ਮਿੱਟੀ ਦੇ ਵਿਚ ਰਲਣਾ ਹੈ,

ਚਾਰ ਸ਼ਬਦਾਂ ਵਿਚ ਮੇਰੀ ਸੀਮਤ ਹਸਤੀ ਹੈ

ਜੰਮਣਾ, ਜਿਊਣਾ, ਮਰਨਾ, ਤੇ  ਬਲਣਾ ਹੈ,

ਭਗਤ ਸਿੰਘ ਦਾ ਖਾਬ ਲੈ ਕੇ ਆਇਆਂ ਹਾਂ

ਮੈੰ ਕਿਤਾਬ ਦਾ ਅਗਲਾ ਵਰਕਾ ਥੱਲਣਾ ਹੈ,

ਜੇ ਮਜ਼ਦੂਰ ਦੀ  ਵਰਦੀ  ਪਾੜੀ ਜਾਵੇਗੀ

ਅਸੀ ਵੀ ਨਹੀ ਸ਼ਾਹ ਜੀ ਫਿਰ ਟੱਲਣਾ ਹੈ,

ਇਕ ਟੁਕੜੇ ਲਈ ਮੇਰੀ ਜਦੋਜਹਿਦ ਨਹੀ

ਮੈਂ  ਧਰਤੀ  'ਤੇ ਅੰਬਰ  ਸਾਰਾ  ਮੱਲਣਾ ਹੈ

📝 ਸੋਧ ਲਈ ਭੇਜੋ