ਚਾਰੇ ਪਲੂ ਚੋਲਣੀ

ਚਾਰੇ ਪਲੂ ਚੋਲਣੀ,

ਨੈਣ ਰੋਂਦੀ ਦੇ ਭਿੰਨੇ ।ਰਹਾਉ।

ਕਤਿ ਜਾਣਾ ਪੂਣੀਆਂ,

ਦੋਸ਼ ਦੇਨੀਆਂ ਮੁੰਨੇ ।1।

ਆਵਣੁ ਆਵਣੁ ਕਹਿ ਗਏ,

ਮਾਹਿ ਬਾਰਾਂ ਪੁੰਨੇ ।2।

ਇਕ ਅੰਨ੍ਹੇਰੀ ਕੋਠੜੀ,

ਦੂਜੇ ਮਿੱਤਰ ਵਿਛੁੰਨੇ ।3।

ਕਾਲੇ ਹਰਨਾ ਚਰ ਗਿਉਂ

ਸ਼ਾਹ ਹੁਸੈਨ ਦੇ ਬੰਨੇ ।4।

📝 ਸੋਧ ਲਈ ਭੇਜੋ