ਚੜ੍ਹ ਕੇ ਰੰਗਣ ਮਾਹੀ ਵਾਲੀ,
ਦਾਗ ਸਿਆਲੀਂ ਲਾਇਆ ਧੀ ।
ਇੱਜ਼ਤ ਦਾ ਤੁਧ ਜੋੜਾ ਖਾਸਾ,
ਸਹਜ ਨ ਅੰਗ ਹੰਢਾਇਆ ਧੀ ।
ਸ਼ਰਮ ਹਿਆ ਦਾ ਸ਼ੀਸ਼ਾ ਨਾਜ਼ਕ,
ਪੱਥਰ ਸੰਗ ਰੁਲਾਇਆ ਧੀ ।
ਨਿੱਤ ਉਲਾਹਮਿਆਂ ਤੇਰਿਆਂ ਬੇਸ਼ਕ,
ਸਾਨੂੰ ਬਹੁਤ ਸਤਾਇਆ ਧੀ ।
ਅਕਸਰ ਸਹੂੰ ਬੁਰਾ ਨਤੀਜਾ,
ਮੰਨ ਖੁਦ ਫਰਮਾਇਆ ਧੀ ।
'ਹੱਲ ਜਜ਼ਾ ਉਲ-ਇਹਸਾਨ ਇੱਲਾ ਅਲੈਇ ਹਸਾਨ',
ਤੂੰ ਕਿਉਂ ਬੁਰਾ ਮਨਾਇਆ ਧੀ ।
ਹੈਦਰ ਮਾਪਿਆਂ ਦੋਸ ਨ ਕੋਈ,
ਜੋ ਲਿਖਿਆ ਸੋ ਪਾਇਆ ਧੀ ।੨੫।