ਚਾਰੋਂ ਤਰਫ਼ ਤੇਰਾ ਮੁੱਖ ਸਾਈਂ

ਚਾਰੋਂ ਤਰਫ਼ ਤੇਰਾ ਮੁੱਖ ਸਾਈਂ, ਤੇਰੀ ਕੰਡ ਨ ਕਿਧਰੇ ਦਿੱਸੇ ।

ਜਿਨ੍ਹਾਂ ਲੱਧੋ ਤਿਨ੍ਹਾਂ ਅੰਦਰੋਂ ਲਧੋ, ਜੋ ਤਰਫ਼ ਤੇਰੀ ਵਲ ਵਿੱਸੇ ।

ਵਸਲ ਤੇਰੇ ਦੀ ਝਾਕੀ ਜਿਨ੍ਹਾਂ, ਉਨ੍ਹਾਂ ਛੋੜੇ ਕੂੜੇ ਕਿੱਸੇ ।

ਅਚਰਜ ਖੇਲ ਤੇਰੀ ਇਹ ਫ਼ਕਰ, ਜਿਸ ਜਤਾਇਆ ਈ ਜਾਤਾ ਤਿੱਸੇ ।

📝 ਸੋਧ ਲਈ ਭੇਜੋ