ਚਿਹਰਾ ਕਿਸੇ ਖ਼ਿਆਲ ਦਾ

ਚਿਹਰਾ ਕਿਸੇ ਖ਼ਿਆਲ ਦਾ ਤਸਵੀਰ ਵੀ ਬਣੇ?

ਸਾਂਝਣ ਮਿਰੀ ਉਮੀਦ ਦੀ ਤਕਦੀਰ ਵੀ ਬਣੇ ?

ਸੰਗਲ ਹਯਾਤ ਹੈ ਤੇ ਨਾ ਜੰਜ਼ੀਰ ਮੌਤ ਹੈ,

ਪਰ ਜ਼ਿੰਦਗੀ ਨੂੰ ਮਿਲਣ ਦੀ ਤਦਬੀਰ ਵੀ ਬਣੇ?

ਮੇਰਾ ਕਲਾਮ ਸੁਣ ਲਿਆ ਤਾਂ ਦੁਸ਼ਮਣਾਂ ਕਿਹਾ,

ਉੱਚਾ ਹੈ ਸਿਰ ਕੱਟਣ ਲਈ ਸ਼ਮਸ਼ੀਰ ਵੀ ਬਣੇ !

ਹਾਲਾਤ ਗ਼ਮਜ਼ਦਾ ਨੇ ਤਾਂ ਇਹ ਗ਼ਮਜ਼ਦਾ ਹੈ ਦਿਲ,

ਜ਼ਖ਼ਮੀ ਹਵਾ ਦਾ ਪਰ ਕੁਈ ਹਮਸ਼ੀਰ ਵੀ ਬਣੇ?

ਬੇ-ਚੈਨ ਹੀ ਰਹਾਂ ਤੇ ਨਾ ਭਟਕੇਗੀ ਜ਼ਿੰਦਗੀ,

ਰਿਸ਼ਤਾ ਕੁਈ ਪੈਰਾਂ ਲਈ ਜ਼ੰਜ਼ੀਰ ਵੀ ਬਣੇ ?

ਫੁੱਲਾਂ ਦੇ ਬਾਗ ਕੋਲ ਦੀ ਲੰਘੇ ਬੜੇ ਮਗਰ,

‘ਅਜਮੇਰ’ ਟੁੱਟੇ ਖ਼ਵਾਬ ਦੀ ਤਾਬੀਰ ਵੀ ਬਣੇ ?

📝 ਸੋਧ ਲਈ ਭੇਜੋ