ਅੰਦਰੋਂ ਕੀ ਲੈਣ ਗਿਆ ਸਾਂ

ਗਰਾਜ 'ਚੋਂ ਕੀ ਲੈਣਾ ਸੀ

ਯਾਦ ਹੀ ਨਹੀਂ ਰਹਿੰਦਾ

ਤਾਲਾ ਲੱਗਾ ਸੀ ਕਿ ਨਹੀਂ

ਬੂਹਾ ਬੰਦ ਕੀਤਾ ਸੀ ਕਿ ਨਹੀਂ

ਵਿਸਰ ਜਾਂਦਾ ਹੈ ਚੇਤੇ 'ਚੋਂ

ਕੀ ਲੈਣਾ ਸੀ ਮੈਂ ਫਰਿਜ਼ 'ਚੋਂ

ਦਰਵਾਜ਼ਾ ਖੋਲੀ ਖੜ੍ਹਾ ਸੋਚ ਰਿਹਾ ਹਾਂ

ਐਨਕ ਕਿੱਥੇ ਰੱਖ ਲਈ ਹੈ

ਚਾਬੀਆਂ ਕਿੱਥੇ ਭੁੱਲ ਬੈਠਾ ਹਾਂ

ਕੁਝ ਵੀ ਅਜਿਹਾ ਯਾਦ ਨਹੀਂ ਰਹਿੰਦਾ

ਤੇਰਾ ਨਾਂ ਰੰਗ ਰੂਪ ਹੁਸਨ

ਜੋਬਨ ਲੱਦੀਆਂ ਤੇਰੀਆਂ ਅੰਗੜਾਈਆਂ

ਅਜੇ ਤੱਕ ਨਹੀਂ ਭੁੱਲੀਆਂ

ਖੁੱਭੀਆਂ ਪਈਆਂ ਹਨ ਮੱਥੇ 'ਚ

ਮਟਕ ਰਹੀਆਂ ਹਨ ਯਾਦ ਦੇ ਕਿਨਾਰੇ

📝 ਸੋਧ ਲਈ ਭੇਜੋ