ਸੂਰਜ ਕੀਤੀ ਕੰਡ

ਸੱਭੇ ਤੀਲੇ ਸਾਂਭ ਕੇ

ਅਜ ਫੱਗਣ ਬੱਧੀ ਪੰਡ

ਇਹ ਵੀ ਗਈਆਂ ਤਿੰਨ ਸੌ

ਪੈਂਠ ਦਿਹਾੜਾਂ ਹੰਢ

ਚੇਤਰ ਪਾਈ ਆਣ ਕੇ

ਇਕ ਹੋਰ ਵਰ੍ਹੇ ਦੀ ਗੰਢ

ਅਜ ਵੇਰ ਵਿਛੋੜਾ ਆਖਦਾ

ਛੀਏ ਰੁੱਤਾਂ ਛੰਡ

"ਸਭੇ ਰਾਤਾਂ ਮੇਰੀਆਂ

ਮੈਂ ਇਕ ਨਾ ਦਿੱਤੀ ਵੰਡ"

ਮੇਰੇ ਸੱਜਣ ਕੀਤੀ ਕੰਡ

ਸੱਤੇ ਯਾਦਾਂ ਸਾਂਭ ਕੇ

ਅਜ ਉਮਰ ਨੇ ਬੱਧੀ ਪੰਡ

📝 ਸੋਧ ਲਈ ਭੇਜੋ