ਚੇ-ਚੜ੍ਹ ਚੰਨਾਂ ਤੇ ਕਰ

ਚੇ-ਚੜ੍ਹ ਚੰਨਾਂ ਤੇ ਕਰ ਰੁਸ਼ਨਾਈ,

ਜ਼ਿਕਰ ਕਰੇਂਦੇ ਤਾਰੇ ਹੂ

ਗਲੀਆਂ ਦੇ ਵਿਚ ਫਿਰਨ ਨਿਮਾਣੇ,

ਲਾਲਾਂ ਦੇ ਵਣਜਾਰੇ ਹੂ

ਸ਼ਾਲਾ ਮੁਸਾਫ਼ਰ ਕੋਈ ਥੀਵੇ,

ਕੱਖ ਜਿਨ੍ਹਾਂ ਤੋਂ ਭਾਰੇ ਹੂ

ਤਾੜੀ ਮਾਰ ਉਡਾ ਬਾਹੂ,

ਅਸੀਂ ਆਪੇ ਉਡਣਹਾਰੇ ਹੂ

📝 ਸੋਧ ਲਈ ਭੇਜੋ