ਛਾਲੀਂ ਭਰੇ ਸੁਖਨ ਤੇ ਨਾ

ਛਾਲੀਂ ਭਰੇ ਸੁਖਨ ਤੇ ਨਾ ਬੰਨ੍ਹੇ ਕਿਸੇ ਫਹੇ

ਬਲਦੇ ਮਕਾਨਾਂ ਵਿਚ ਅਸੀਂ ਫਿਰ ਵੀ ਹਾਂ ਜੀਅ ਰਹੇ।

ਕੁਛ ਹੋਰ ਬਿਰਧ ਹੋਗੀਆਂ ਇਸ ਵਾਰ ਔਸੀਆਂ,

ਇਤਫ਼ਾਕ ਲੱਗਦੇ ਨੇ ਕਦੋਂ ਤੇਰੇ ਮੇਰੇ ਕਹੇ

ਜਿਸ ਡਾਲ ਤੋਂ ਕੀਤਾ ਜੁਦਾ ਸੀ ਆਲ੍ਹਣਾ ਹਵਾ,

ਵੇਖੇ ਮੈਂ ਬੋਟ ਗੁਟਕਦੇ ਫਿਰ ਓਸ ਡਾਲ਼ ਤੇ।

ਏਨੀ ਕੁ ਹੈ ਕਹਾਣੀ ਤੇਰੇ ਗ਼ਮ ਦੀ ਜ਼ਿੰਦਗੀ,

ਸੱਚ ਹੈ ਕਿ ਖਾ ਕੇ ਹਾਰ ਵੀ ਲੋਕੀਂ ਨੇ ਜੂਝਦੇ।

ਵਾਤਾਵਰਣ ਤੇ ਫੈਲੀਆਂ ਕੁਝ ਇੰਜ ਤਲਖੀਆਂ,

ਪੂਨਮ ਦੇ ਚੰਦ ਤੇ ਜਿਵੇਂ ਕਾਲੀ ਘਟਾ ਬਹੇ

ਹਰ ਖ਼ਾਬ, ਰੰਗ, ਸ਼ਾਮ, ਖ਼ੁਸ਼ੀ ਦੇਰ ਤੋਂ ਮਿਲੀ,

ਮਹਿਫ਼ਲ ਸੀ, ਮਹਿਕ ਸੀ ਅਤੇ ਤਨਹਾ ਅਸੀਂ ਰਹੇ।

‘ਅਜਮੇਰ’ ਹੈ ਸੁਬ੍ਹਾ, ਨਾ ਮੁਲਾਕਾਤ ਹੋ ਰਹੀ,

ਕੋਈ ਸਤਾਏ ਇਸ ਸਮੇਂ ਨਾ, ਤੇਰਾ ਨਾ ਕਰੇ।

📝 ਸੋਧ ਲਈ ਭੇਜੋ