ਛੱਡ ਨਾ ਜਗ ਤੋਂ ਡਰਦਾ ਪਾਣੀ

ਛੱਡ ਨਾ ਜਗ ਤੋਂ ਡਰਦਾ ਪਾਣੀ 

ਪੀ ਲੈ ਕੁਝ ਨਈਂ ਕਰਦਾ ਪਾਣੀ

ਜੇਕਰ ਪੀਣਾ ਸਿੱਖ ਲੈਂ ਪੁੱਤਰਾ

ਰੂਹਅਫ਼ਜ਼ਾ ਘਰਦਾ ਪਾਣੀ

ਕੋਈ ਕਿਸੇ ਲਈ ਕੋਈ ਕਿਸੇ ਲਈ

ਕੋਈ ਕਿਸੇ ਲਈ ਭਰਦਾ ਪਾਣੀ

ਤੂੰ ਤੇ ਦਿਲ ਦੀ ਗੱਲ ਕਰਨਾ ਏਂ

ਗੱਲਾਂ ਨਾਲ਼ ਨਈਂ ਠਰਦਾ ਪਾਣੀ

ਇੱਥੇ ਮੋਤੀ ਜਰ ਜਾਂਦੇ ਨੇ

ਪਰ ਨਈਂ ਕੋਈ ਜਰਦਾ ਪਾਣੀ

ਜਮ ਜਾਂਦਾ ਉੱਡ ਜਾਂਦਾ

‘ਸੰਧੂ’ ਖੇਡ ਨਈਂ ਹਰਦਾ ਪਾਣੀ

📝 ਸੋਧ ਲਈ ਭੇਜੋ