ਛੱਤਾਂ ਪਈਆਂ ਟੀਨ ਦੀਆਂ

ਛੱਤਾਂ ਪਈਆਂ ਟੀਨ ਦੀਆਂ

ਸੱਧਰਾਂ ਵੇਖੋ ਜੀਣ ਦੀਆਂ

ਪੈਸਾ ਧੇਲਾ ਬੋਲਣ ਦਾ

ਗੱਲਾਂ ਬਾਤਾਂ ਦੀਨ ਦੀਆਂ

ਵੰਨ ਸੁਵੰਨੇ ਸੱਪਾਂ ਨੂੰ

ਚੱਸਾਂ ਇੱਕੋ ਬੀਨ ਦੀਆਂ

ਚੋਲਾ ਹਾਲੇ ਪਾਟਾ ਨਈਂ

ਫ਼ਿਕਰਾਂ ਪਈਆਂ ਸੀਣ ਦੀਆਂ

ਖੱਦਰ ਵਰਗੇ ਲੋਕਾਂ ਨੂੰ

ਆਸਾਂ ਮੋਰਾਕੀਨ ਦੀਆਂ

ਠੰਢੇ ਸੀਤ ਸਿਆਲਾਂ ਨੂੰ

ਅੱਗਾਂ ਲੱਗੀਆਂ ਪੀਣ ਦੀਆਂ

📝 ਸੋਧ ਲਈ ਭੇਜੋ