ਛੋੜ ਦਾਨਿਆਂ ਤਾਈਂ ਜੁ ਹੋਏ ਵਾਦ ਕਰੇਂਦੇ ਫਾਹਵੇ

ਛੋੜ ਦਾਨਿਆਂ ਤਾਈਂ ਜੁ ਹੋਏ ਵਾਦ ਕਰੇਂਦੇ ਫਾਹਵੇ,

ਆ ਸਭ ਤਜ ਕੇ ਝੰਭ ਝੰਭੇਲੇ, ਧੰਧੇ ਤੇ ਪਛਤਾਵੇ ।

ਚਲ, ਤੇ ਮੱਲੀਏ ਦੂਰ ਕਿਤੇ ਕੋ ਇਕਲਵੰਝਾ ਕੋਨਾ,

ਓਥੋਂ ਖੇਡ ਬਣਾਈਏ ਉਨ, ਜੋ ਸਾਨੂੰ ਖੇਡ ਬਣਾਵੇ ।

 

📝 ਸੋਧ ਲਈ ਭੇਜੋ