ਇਕ ਦਿਨ ਦੀ ਮੈਂ ਬਾਤ ਸੁਣਾਵਾਂ ।

ਘਰ ਵੱਲ ਸੀ ਮੈਂ ਤੁਰਿਆ ਜਾਵਾਂ ।

ਰਾਹ ਵਿਚ ਇਕ ਚਿੜੀ ਪਈ ਸੀ ।

ਅੱਧ-ਪਚੱਧੀ ਮਰੀ ਪਈ ਸੀ ।

ਚਿੜੀ ਨੂੰ ਚੁੱਕ ਮੈਂ ਘਰ ਲੈ ਆਇਆ ।

ਮੂੰਹ ਵਿਚ ਉਸ ਦੇ ਪਾਣੀ ਪਾਇਆ ।

ਚਿੜੀ ਚੀਂ - ਚੀਂ ਕਰਨ ਲੱਗ ਪਈ ।

ਏਧਰ ਓਧਰ ਤੁਰਨ ਲੱਗ ਪਈ ।

ਫੇਰ ਚਿੜੀ ਨੇ ਮਾਰੀ ਉਡਾਰੀ ।

ਸਾਰੇ ਬੱਚੇ ਵਜਾਓ ਤਾੜੀ ।

📝 ਸੋਧ ਲਈ ਭੇਜੋ