ਚਿੜੀ ਨੇ ਆਲ੍ਹਣਾ ਬਣਾਇਆ

ਚਿੜੀ ਨੇ ਆਲ੍ਹਣਾ ਬਣਾਇਆ  

ਆਂਡੇ ਦਿੱਤੇ  

ਸੁਫ਼ਨੇ ਦੇਖੇ  

ਨ੍ਹੇਰੀ ਆਈ ਤੇ ਆਲ੍ਹਣਾ ਡਿੱਗ ਪਿਆ  

ਸਾਰੇ ਸੁਫਨੇ ਬਿੱਲੀ ਦੇ ਢਿੱਡ ਵਿਚ ਗਏ  

ਚਿੜੀ ਫਿਰ ਆਲ੍ਹਣਾ ਬਣਾਉਣ ਲੱਗੀ  

ਤੂੰ ਤਾਂ ਫਿਰ ਆਦਮੀ ਐਂ  

ਢੇਰੀ ਨਾ ਢਾਹ

📝 ਸੋਧ ਲਈ ਭੇਜੋ