ਚਿੜੀਆਂ ਨੇ ਇੱਕ,
ਸੁਪਨਾ ਸਜਾਇਆ ਏ।
ਜਿੱਥੇ ਉਹਨਾਂ ਰਹਿਣਾ,ਬਹਿਣਾ
ਰੁੱਖਾਂ ਉੱਤੇ, ਘਰ ਜਿਹਾ
ਬਣਾਇਆ ਏ,,,,,।
ਜੋੜ ਜੋੜ ਕੱਖ ਉਹਨਾਂ,
ਘਰ ਹੈ ਬਣਾਲਿਆ ।
ਬੈਠੀਆਂ ਵਿੱਚ ਆਪ,
ਨਾਲ ਬੱਚਿਆਂ ਬਿਠਾ ਲਿਆ।
ਬੜਾ ਪਿਆਰਾ ਦੂਰੋਂ ਉਹ,
ਲੱਗਦਾ ਹੈ ਆਲ੍ਹਣਾ।
ਸਿਖਾ ਦਿੱਤਾ ਉਹਨਾਂ ਕਿਵੇਂ,
ਜ਼ਿੰਦਗੀ ਨੂੰ ਢਾਲਣਾ।
ਲਾਉਂਦੀਆਂ ਨੇ ਜਦ ,
ਅੰਬਰੀਂ ਉਡਾਰੀਆਂ।
ਇੱਕੋ ਲਾਈਨ ਵਿੱਚ,
ਜਦ ਉਡਦੀਆਂ ਸਾਰੀਆਂ।
ਦੂਰੋਂ ਨਿੱਕੀਆਂ ਨਿੱਕੀਆਂ ,
ਲੱਗਣ ਪਿਆਰੀਆਂ।
ਉਡਦੀਆਂ ਜਦ ਇੱਕੋ
ਵਰੀ ਸਾਰੀਆਂ,,,,।
ਸਭਨਾ ਨੇ ਰਲ ਮਿਲ
ਇੱਕ ਦੂਜੀ ਨੂੰ ਚੋਗ,
ਜੋ ਖਵਾਲਣਾ,,,,।
ਸਿਖਾ ਦਿੱਤਾ ਉਹਨਾਂ
ਕਿਵ਼ੇਂ ਜ਼ਿੰਦਗੀ ਨੂੰ ਢਾਲਣਾ।
ਪਰ ਖੋਲ ਬੱਚਿਆਂ ਨੂੰ,
ਉੱਡਣਾ ਸਿਖਾਇਆ ਏ
ਅੰਡਿਆਂ ਚੋ ਜੀਵਾਂ ਨੂੰ,
ਮੁਕਤ ਕਰਾਇਆ ਏ।
ਚੀਂ- ਚੀਂ ਕਰ- ਕਰ
ਰੌਣਕਾਂ ਨੇ ਲਾਉਂਦੀਆਂ।
ਨਿੱਕੇ ਨਿੱਕੇ ਬੋਟਾਂ ਨੂੰ
ਕਿਵ਼ੇਂ ਉਹਨਾਂ ਪਾਲਣਾ,
ਸਿਖਾ ਦਿੱਤਾ ਉਹਨਾਂ ਕਿਵੇ
ਜ਼ਿੰਦਗੀ ਨੂੰ ਢਾਲਣਾ....