ਚਿੱਕੜ ਵਿੱਚ ਨਾਂ ਪੱਥਰ ਮਾਰਨ

ਚਿੱਕੜ ਵਿੱਚ ਨਾਂ ਪੱਥਰ ਮਾਰਨ ਮਾਨਸ ਸੋਝੀ ਵਾਲੇ

ਅਕਸਰ ਘਾਟਾ ਖਾਅ ਜਾਂਦੇ ਨੇ ਜਿਹੜੇ ਪੈਂਦੇ ਕਾਹਲੇ

ਸਮਝਾਂ ਵਾਲੇ ਸਮਝ ਜਾਂਵਦੇ ਜੋ ਜੋ ਵਰਤਣ ਖੇਡਾ

ਜਾਣਬੁੱਝ ਕੇ ਪਾਸਾ ਵੱਟ ਕੇ ਕਰਨ ਸਿਆਣੇ ਟਾਲੇ

ਅੱਗੇ ਲੰਘਣ ਨੀਵੀ ਪਾ ਕੇ ਸਿਰ  ਨਾਂ  ਚੁੱਕਣ ਉੱਚਾ 

ਮੰਜਿਲ ਮਿਲਦੀ ਭੁੱਖਾਂ ਧੁੱਪਾਂ ਕੱਟ ਸਬਰ ਨਾਲ ਪਾਲੇ

ਦੱਸਣ ਨੂੰ ਤਾਂ ਦਿਲ ਕਰਦਾ ਹੈ ਅੰਤਰ ਤੇਰਾ ਮੇਰਾ

ਸਾਨੂੰ ਨਹੀ ਭੋਰਾ ਵੀ ਕਾਹਲੀ ਰੁੱਤ ਆਉਣ ਦੇ ਹਾਲੇ

📝 ਸੋਧ ਲਈ ਭੇਜੋ