ਚਿਰ ਤੋਂ ਇਹ ਸੰਕਲਪ ਸੀ ਮੇਰਾ, ਆਖ਼ਰ ਰੰਗ ਲਿਆਇਆ

ਚਿਰ ਤੋਂ ਇਹ ਸੰਕਲਪ ਸੀ ਮੇਰਾ, ਆਖ਼ਰ ਰੰਗ ਲਿਆਇਆ,

ਸਜਰਾ ਲਗਨ ਰਚਾਵਣ ਖ਼ਾਤਰ ਮੈਂ ਇਕ ਜਸ਼ਨ ਮਨਾਇਆ ।

ਕੋਝੀ, ਬਾਂਝ ਅਕਲ ਬੁੱਢੀ ਨੂੰ ਘਰੋਂ ਨਿਕਾਲਾ ਦੇ ਕੇ,

ਸੁਹਲ, ਮਲੂਕ, ਜਵਾਨ ਅੰਗੂਰੀ ਘਰ ਅਪਣੇ ਲੈ ਆਇਆ ।

📝 ਸੋਧ ਲਈ ਭੇਜੋ