1.
ਘਾਹ ਦੇ ਸੋਹਲ ਸੀਨਿਆਂ ਉਪਰ,
ਜਿੰਦ ਮਲੂਕ ਜਹੀ ਵਿਛ ਜਾਵੇ।
ਸੂਰਜ ਭੱਜ ਵੜਿਆ ਵਿਚ ਬੱਦਲੀਂ,
ਕਿਤੇ ਸੇਕ ਜਰਾ ਨਾ ਲੱਗ ਜਾਵੇ।
ਅਸੀਂ ਨਿਮਾਣੇ ਵੇਖ ਨਾ ਸਕੀਏ,
ਸਾਨੂੰ ਡਰ ਆਪੇ ਤੋਂ ਆਵੇ।
ਚਿੱਟੀ ਚਿੱਟੀ ਪਈ ਕਿਰਨ ਕੋਈ ਖਾਵੇ।
2.
ਸੂਰਜ ਧਰਤੀ ਉਪਰ ਬੈਠੇ,
ਚੰਨ ਵੀ ਚਾਨਣ ਲੈਣ ਉਧਾਰੇ।
ਹਵਾ ਨਸ਼ੀਲੀ ਰਾਗ ਅਲਾਪੇ।
ਫੁੱਲਾਂ ਭਾਣੇ ਭੌਰਾ ਗਾਵੇ।
ਅਸੀਂ ਨਿਮਾਣੇ ਬਿਟ ਬਿਟ ਤੱਕੀਏ।
ਸਾਨੂੰ ਕਿਤੋਂ ਕਿਰਨ ਮਿਲ ਜਾਵੇ।
ਚਿੱਟੀ ਚਿੱਟੀ ਪਈ ਕਿਰਨ ਕੋਈ ਖਾਵੇ।
3.
ਰੰਗਾਂ ਦੀ ਇਸ ਦੁਨੀਆਂ ਅੰਦਰ,
ਚੰਦ ਸੂਰਜ ਤਾਂ ਰਲ ਮਿਲ ਬਹਿੰਦੇ।
ਅਸੀਂ ਨਿਮਾਣੇ ਧਰਤ ਦੇ ਵਾਸੀ
ਇਨ੍ਹਾਂ ਦੁਆਲੇ ਘੁੰਮਦੇ ਰਹਿੰਦੇ।
ਅਸੀਂ ਗਵਾਚੇ ਅਨ੍ਹੇਰੇ ਲੱਭੀਏ,
ਸਾਨੂੰ ਡਰ ਚਾਨਣ ਤੋਂ ਆਵੇ।
ਚਿੱਟੀ ਚਿੱਟੀ ਪਈ ਕਿਰਨ ਕੋਈ ਖਾਵੇ।
ਚਿੱਟੀ ਚਿੱਟੀ ਪਈ ਕਿਰਨ ਕੋਈ ਖਾਵੇ।