ਚਿੱਟਾ ਦੀਵਾ

ਅੱਜ ਇਕ ਬੈਠੇ ਬੈਠੇ ਆਇਆ ਖਿਆਲ

ਕਰਾ ਮੈਂ ਕੁਝ ਅਪਣੇ ਆਪ ਨੂੰ ਸਵਾਲ ।

ਕੀ ਮੈ ਨਸ਼ੇ ਦਾ ਆਦੀ ਤਾਂ ਨਹੀਂ ?

ਕੀ ਮੈ ਨਸ਼ੇ ਦਾ ਸਪੋਰਟ ਤਾਂ ਨਹੀਂ ?

ਕਈ ਵਾਰੀ ਮੈ ਮੂੰਹ ਫੇਰ ਕੇ

ਲੰਘਿਆ ਹਾਂ । ਆ ਤਾਂ ਗੱਲ ਸੱਚੀ ਆ

ਹੱਥ ਦੀਆਂ ਮੁੱਠੀਆਂ ਮੀਚ ਕੇ

ਜੁਬਾਨ ਨੂੰ ਦੰਦਾਂ ਵਿੱਚ ਪੀਸ ਕੇ

ਅਸਲ ਵਿਚ ਮੈਂ ਗੂੰਗਾ ਹੋ ਜਾਣਾ

ਬੱਸ ਨੈਟ ਤੇ ਮੈਂ ਜਿੰਮੇਵਾਰ ਇਨਸਾਨ ਹਾਂ ਮੈਂ

ਚਿੱਟਾ (ਡਰੱਗ) ਹੋ ਗਿਆ ਚਾਰੇ ਪਾਸੇ

ਚਿੱਟੇ ਦੰਦਾਂ ਵਿਚੋਂ ਖਾਰੇ ਹਾਸੇ ।

ਤੋਟ ਜਦ ਲਗਦੀ ਯਾਰਾ

ਚਿੱਟਾ ਨਾ ਲਾਵੀ ਸਰਦਾਰਾ

ਹੋਰ ਬਹੁਤ ਨੇ ਖ਼ਾਲਾ ਮਰਲਾ

ਚਿੱਟਾ ਨਾ ਲਾਵੀ ਸਰਦਾਰਾ

੫ ਇੰਚ ਦੀ ਸਰਿੰਜ ਵਿਚ

੫੦੦ ਦੀ ਜਦ ਮੌਤ ਪੈਂਦੀ

ਨਸਾਂ ਮਰਦੀਆਂ ਜਮੀਰ ਮਰਦੀ

ਮਾਂ ਦਾ ਪੁੱਤ ਮਰਦਾ ਭੈਣ ਦਾ ਵੀਰ ਮਰਦਾ

ਹਜੇ ਵੀ ਕਾਹਦੇ ਆਹ ਦਰਦ ਨਾ ਦਿੰਦੀ ।

ਕਈ ਸਿਲਵਰ ਤੇ ਨੇ ਲੌਂਦੇ

ਆਪਣੇ ਆਪ ਨੂੰ ਆਪ ਹੀ ਸਿਆਣਾ ਕਹੌਂਦੇ

ਵੇਚਣ ਵਾਲੇ ਨੋਟ ਕਮੌਂਦੇ

ਓਹਦੇ ਲਈ ਇਕ ਬੋਲ ਆ

ਚਿੱਟੇ ਦਾ ਧੰਦਾ ਬਹੁਤਾ ਗੰਦਾ

ਬਣਦਾ ਤੂੰ ਕਮਾਊ

ਫਿਕਰ ਨਾ ਕਰ

ਲਿਖ ਕੇ ਲੈ ਲਾ ਪੁੱਤ ਤੇਰਾ ਵੀ

ਇਸੇ ਰਸਤੇ ਜਾਓ ।

📝 ਸੋਧ ਲਈ ਭੇਜੋ