ਘਰ ਦੇ ਵਿਹੜੇ ਵਿੱਚ
ਮੈਂ ਪੰਛੀਆਂ ਲਈ
ਦਾਣੇ ਖਿਲਾਰਦੀ
ਉਹ ਚੋਗਾ ਚੁਗ
ਵਾਪਸ
ਅਪਣੇ ਆਲ੍ਹਣੀਆ ਵੱਲ
ਉੱਡ ਜਾਂਦੇ ਨੇ।
ਮੈਂ ਘਰ ਦੇ
ਅੰਦਰ ਵੇਖਦੀ ਸੋਚਦੀ ਹਾਂ-
ਉਹਨਾਂ ਪੰਛੀਆਂ ਬਾਰੇ,
ਜਿਹੜੇ ਸੱਤ-ਸਮੁੰਦਰੋਂ ਪਾਰ
ਚੋਗਾਂ ਚੁਗਣ ਗਏ
ਪਰਤੇ ਨਹੀ ਹੁਣ ਤੱਕ
ਚੁਗਦੇ-ਚੁਗਦੇ
ਉੱਥੇ ਹੀ ਆਲ੍ਹਣੇ ਬਣਾ ਬੈਠੇ ਨੇ।
ਸਿਆਣੇ ਲੱਗਦੇ ਨੇ
ਮੈਨੂੰ ਪੰਛੀ
ਜਿਹੜੇ ਚੋਗੇ ਵਾਲੀ ਥਾਂ
ਘਰ ਨਹੀ ਬਣਾਉਂਦੇ
ਜਾਣਦੇ ਨੇ
ਕਿਸ ਬਹਾਨੇ ਉਡੱਣਗੇ ਫੇਰ।
ਨਾ-ਸਮਝ
ਹੁੰਦੇ ਨੇ ਬੰਦੇ
ਜਿੱਥੇ ਚੋਗਾ ਚੁਗਣ
ਉੱਥੇ ਹੀ
ਘਰ ਬਣਾ ਬਹਿੰਦੇ
ਤੇ ਉੱਡਣਾ ਭੁੱਲ ਜਾਂਦੇ ਨੇ।