ਚੋਰ ਕਰਨ ਨਿੱਤ ਚੋਰੀਆਂ

ਚੋਰ ਕਰਨ ਨਿੱਤ ਚੋਰੀਆਂ,

ਅਮਲੀ ਨੂੰ ਅਮਲਾਂ ਦੀਆਂ ਘੋੜੀਆਂ,

ਕਾਮੀ ਨੂੰ ਚਿੰਤਾ ਕਾਮ ਦੀ,

ਅਸਾਂ ਤਲਬ ਸਾਂਈਂ ਦੇ ਨਾਮੁ ਦੀ ।1।ਰਹਾਉ।

ਪਾਤਿਸ਼ਾਹਾਂ ਨੂੰ ਪਾਤਿਸ਼ਾਹੀਆਂ,

ਸ਼ਾਹਾਂ ਨੂੰ ਉਗਰਾਹੀਆਂ,

ਮਿਹਰਾਂ ਨੂੰ ਪਿੰਡ ਗਰਾਂਵ ਦੀ ।1।

ਇਕੁ ਬਾਜੀ ਪਾਈ ਸਾਈਆਂ,

ਇਕ ਅਚਰਜ ਖੇਲ ਬਣਾਈਆਂ,

ਸਭਿ ਖੇਡ ਖੇਡ ਘਰਿ ਆਂਵਦੀ ।2।

ਲੋਕ ਕਰਨ ਲੜਾਈਆਂ,

ਸਰਮੁ ਰਖੀਂ ਤੂੰ ਸਾਈਆਂ,

ਸਭ ਮਰਿ ਮਰਿ ਖ਼ਾਕ ਸਮਾਂਵਦੀ ।3।

ਇਕ ਸ਼ਾਹੁ ਹੁਸੈਨ ਫ਼ਕੀਰ ਹੈ,

ਤੁਸੀਂ ਕੋਈ ਆਖੋ ਪੀਰ ਹੈ,

ਅਸਾਂ ਕੂੜੀ ਗੱਲ ਭਾਂਵਦੀ ।4।

📝 ਸੋਧ ਲਈ ਭੇਜੋ