ਚੋਰੀ ਕਰਨਾ ਪਾਪ ਏ

ਟੱਕ ਟੱਕ ਕਰਦਾ ਚੌਕੀਦਾਰ ।

ਕਰਦਾ ਹੈ ਸਭ ਨੂੰ ਹੁਸ਼ਿਆਰ ।

ਹੱਥ ਵਿਚ ਉਹਦੇ ਸੋਟੀ ਏ ।

ਸੋਟੀ ਬੜੀ ਹੀ ਮੋਟੀ ਏ ।

'ਰਹੋ ਜਾਗਦੇ' ਕਹਿੰਦਾ ਏ ।

ਸਾਰੀ ਰਾਤ ਨਾ ਸੌਂਦਾ ਏ ।

ਮੌਸਮ ਹੋਵੇ ਗਰਮ ਜਾਂ ਠੰਢਾ ।

ਚੋਰ ਆਵੇ ਤਾਂ ਮਾਰੇ ਡੰਡਾ ।

ਗੱਲ ਬੜੀ ਹੀ ਸਾਫ਼ ਏ ।

ਚੋਰੀ ਕਰਨਾ ਪਾਪ ਏ ।

📝 ਸੋਧ ਲਈ ਭੇਜੋ