ਚੋਟ ਦੁਸ਼ਮਣ ਦੀ ਭੁੱਲਣੀ

ਲਾਈਏ ਬੋਹਲ ਫਿਰ ਝੂਠ ਤੇ ਚੁਗਲੀਆਂ ਦੇ, 

ਮਹਿਫ਼ਲ ਵਿੱਚ ਜੇ ਕਦੇ ਵੀ ਖੁਲ੍ਹ ਜਾਈਏ। 

ਸਾਡਾ ਇਸ਼ਕ ਮਸ਼ਹੂਰ ਹੈ ਖਾਨਦਾਨੀ, 

ਅਸੀਂ ਹਰ ਹੁਸੀਨ ਤੇ ਡੁੱਲ੍ਹ ਜਾਈਏ। 

ਖ਼ਤਰਾ ਵੇਖੀਏ ਜ਼ਰਾ ਵੀ ਕੁਰਸੀਆਂ ਨੂੰ, 

ਝੱਟ ਵਾਂਗ ਹਨੇਰੀਆਂ ਝੁਲ ਜਾਈਏ। 

ਚੋਟ ਦੁਸ਼ਮਣ ਦੀ ਭੁੱਲਣੀ ਗੱਲ ਕਿਹੜੀ, 

ਇਨਕਮ ਟੈਕਸ ਵੀ ਤਾਰਨੇ ਭੁਲ ਜਾਈਏ।

📝 ਸੋਧ ਲਈ ਭੇਜੋ