ਜੇਕਰ ਬੋਲ ਜ਼ਬਾਨ ਚੋਂ ਨਾ ਨਿਕਲੇ, 

ਨਜ਼ਰ ਦਿਲਾਂ ਦੀ ਬਾਤ ਨੂੰ ਬੁੱਝ ਜਾਏ। 

ਫੇਰ ਆਸ਼ਕੀ ਲਈ ਨਾ ਵਿਹਲ ਮਿਲਦਾ, 

ਬੰਦਾ ਕੰਮ ਵਿਚ ਜੇਕਰਾਂ ਰੁੱਝ ਜਾਏ। 

ਪਤਾ ਨਹੀਂ ਕਿਉਂ, ਹੱਸਦਾ ਮੂੰਹ ਉਹਦਾ, 

ਮੈਨੂੰ ਵੇਂਹਦਿਆਂ ਸਾਰ ਹੀ ਸੁੱਜ ਜਾਏ। 

ਮਨੀਆਰਡਰ ਤਾਂ ਔਝੜੇ ਪੈ ਸਕਦਾ, 

ਚੁਗਲੀ ਠਾਹ ਟਿਕਾਣੇ ਤੇ ਪੁੱਜ ਜਾਏ।

📝 ਸੋਧ ਲਈ ਭੇਜੋ