ਚੂਹੜੀ ਹਾਂ ਦਰਬਾਰ ਦੀ

ਚੂਹੜੀ ਹਾਂ ਦਰਬਾਰ ਦੀ ।ਰਹਾਉ।

ਧਿਆਨ ਦੀ ਛੱਜਲੀ ਗਿਆਨ ਦਾ ਝਾੜੂ,

ਕਾਮ ਕਰੋਧ ਨਿੱਤ ਝਾੜਦੀ

ਕਾਜ਼ੀ ਜਾਣੇ ਸਾਨੂੰ ਹਾਕਮ,

ਜਾਣੇ, ਸਾਥੇ ਫਾਰਖਤੀ ਵੇਗਾਰ ਦੀ ।1।

ਮੱਲ ਜਾਣੇ ਅਰ ਮਹਿਤਾ ਜਾਣੈ,

ਮੈਂ ਟਹਲ ਕਰਾਂ ਸਰਕਾਰ ਦੀ

ਕਹੈ ਹੁਸੈਨ ਫ਼ਕੀਰ ਨਿਮਾਣਾ,

ਤਲਬ ਤੇਰੇ ਦੀਦਾਰ ਦੀ ।2।

📝 ਸੋਧ ਲਈ ਭੇਜੋ