ਚੁੱਲ੍ਹੇ ਦੇ ਵਿੱਚ ਕਦੇ ਨਾਂ ਪਾਈਂ ਅੱਗ ਦੀ ਦੂਰੀ ਆ!
ਫੁੱਲਕਾ ਚੱਲਦਾ ਰੱਖੀ ਸਾਈਆਂ ਬਹੁਤ ਜਰੂਰੀ ਆ!
ਭੁੱਖਾ ਢਿੱਡ ਕੋਈ ਰੋਟੀ ਦੇ ਲਈ ਹਾੜੇ ਕੱਡੇ ਨਾਂ!
ਫੁੱਟਪਾਥ ਤੇ ਵਿਲਕ ਵਿਲਕ ਕੋਈ ਦਮ ਛੱਡੇ ਨਾਂ!
ਕਿਸੇ ਦੇ ਉੱਤੇ ਕਦੇ ਨਾਂ ਪਾਈ ਐਸੀ ਮਜ਼ਬੂਰੀ ਆ!
ਫੁੱਲਕਾ ਚੱਲਦਾ ਰੱਖੀ ਸਾਈਆਂ ਬਹੁਤ ਜਰੂਰੀ ਆ!
ਰੋਟੀ ਖਾਂਤਰ ਦਰ ਦਰ ਜਾ ਕੇ ਮੰਗਣਾ ਪੈ ਜਾਏ ਨਾਂ!
ਆਪਣਾ ਆਪ ਵੀ ਸੂਲੀ ਉੱਤੇ ਟੰਗਣਾ ਪੈ ਜਾਏ ਨਾਂ!
ਟੁੱਕ ਲਈ ਨਾਂ ਕਰਨੀ ਪੈ ਜਾਏ ਜੀ ਹਜ਼ੂਰੀ ਆ!
ਫੁੱਲਕਾ ਚੱਲਦਾ ਰੱਖੀ ਸਾਈਆਂ ਬਹੁਤ ਜਰੂਰੀ ਆ!
ਪਾਪੀ ਪੇਟ ਲੀ ਛਪ ਜਾਵਾਂ ਨਾਂ ਕਿਤੇ ਦੀਵਾਂਰਾਂ ਤੇ!
ਜਿਸਮ ਵੇਚਣਾਂ ਪੈ ਜਾਵੇ ਨਾਂ ਵਿੱਚ ਬਜ਼ਾਰਾਂ ਦੇ!
ਕੋਈ ਧਨੰਤਰ ਮਾੜਿਆਂ ਨੂੰ ਨਾਂਹ ਵੱਟੇ ਘੂਰੀ ਆ!
ਫੁੱਲਕਾ ਚੱਲਦਾ ਰੱਖੀ ਸਾਈਆਂ ਬਹੁਤ ਜਰੂਰੀ ਆ!
ਕਦੇ ਨਾਂ ਮਨ ਲਲਚਾਵੇਂ ਕਿਸੇ ਦੀ ਵੇਖ ਚੌਪੜੀ ਨੂੰ!
ਸਬਰ ਅਤੇ ਸੰਤੋਖ ਚ' ਰੱਖੀ ਇਹ ਖੋਪਰੀ ਨੂੰ!
ਦੋਂ ਟਾਇਮ ਦੀ ਦੇ ਦਈਂ ਭਾਵੇਂ ਕਿ ਸੁੱਕੀ ਭੂਰੀ ਆ!
ਫੁੱਲਕਾ ਚੱਲਦਾ ਰੱਖੀ ਸਾਈਆਂ ਬਹੁਤ ਜਰੂਰੀ ਆ!
ਕਦੇ ਕੋਈ ਜਰਵਾਣਾ ਕਿਸੇ ਦੀ ਬੁਰਕੀ ਖੋਹਵੇ ਨਾਂ!
ਸਤਿਗੁਰੂ ਨਾਨਕਾ ਕਦੇ ਵੀ ਕੋਈ ਭੁੱਖਾ ਸੌਵੇਂ ਨਾਂ!
ਹੱਕ ਹਲਾਲ ਦੀ 'ਸੱਤੇ' ਨੂੰ ਦਿੰਦਾ ਰਹੀ ਚੂਰੀ ਆ!
ਫੁੱਲਕਾ ਚੱਲਦਾ ਰੱਖੀ ਸਾਈਆਂ ਬਹੁਤ ਜਰੂਰੀ ਆ!