ਚੁਪ ਚੁਪੀਤਾ ਦੁੱਖ ਜਰਦਾ ਜਾ

ਚੁਪ ਚੁਪੀਤਾ ਦੁੱਖ ਜਰਦਾ ਜਾ ਰਿਹਾ ਹੈ

ਰੋਜ਼ ਤਿਲ ਤਿਲ ਰੁੱਖ ਮਰਦਾ ਜਾ ਰਿਹਾ ਹੈ

ਹੰਝੂੰਆਂ ਦੇ ਬੀਜ ਕੇਰੇ ਬਿਰਖ ਹਰ ਪਲ

ਕੁੱਖ ਧਰਤੀ ਦੀ ਇਹ ਭਰਦਾ ਜਾ ਰਿਹਾ ਹੈ।

ਥੱਕਿਆ ਭਾਵੇਂ ਮੁਸਾਫਿਰ ਆਪ ਹੈ ਪਰ

ਦੂਜਿਆਂ ਦੇ ਦਰਦ ਹਰਦਾ ਜਾ ਰਿਹਾ ਹੈ।

ਛੁਹ ਲਵੇਗਾ ਤਾਰਿਆਂ ਨੂੰ ਵੀ ਕਿਸੇ ਦਿਨ

ਚੰਨ 'ਤੇ ਉਹ ਪੈਰ ਧਰਦਾ ਜਾ ਰਿਹਾ ਹੈ।

ਲਾਲਸਾ ਵਿਚ ਜਕੜਿਆ ਹੈ ਹਰ ਬਸ਼ਰ ਹੀ

ਆਤਮਾ ਵਿਚ ਭੁੱਖ ਭਰਦਾ ਜਾ ਰਿਹਾ ਹੈ।

📝 ਸੋਧ ਲਈ ਭੇਜੋ