ਫੁੱਲ ਦੇ ਕੋਲੋਂ ਬੁਲਬੁਲ ਪੁੱਛੇ-

"ਮੈਨੂੰ ਸਮਝ ਨਾ ਆਈ,

ਤੂੰ ਕਿੰਜ ਬਣਦਾ ਹਾਰ ਗਲੇ ਦਾ ?

ਮੈਂ ਕਿੰਜ ਫਸਾਂ ਫਾਹੀ ?"

ਫੁੱਲ ਬੋਲਿਆ, ਜੀਭ ਇਕੱਲੜੀ,

ਤੈਥੋਂ ਰੁਕ ਨਾ ਸਕੇ ।

ਸੌ ਜੀਭਾਂ ਦੇ ਹੁੰਦਿਆਂ ਪਰ ਮੈਂ,

ਰੱਖਦਾਂ ਭੇਦ ਛੁਪਾਈ ।

📝 ਸੋਧ ਲਈ ਭੇਜੋ