ਮੈਨੂੰ ਚੁੱਪ ਤੋਂ ਡਰ ਲਗਦਾ ਹੈ 

ਚੁੱਪ ਤਾਂ ਨੰਗੀ ਕੁੜੀ ਵਿਚਾਰੀ 

ਨੰਗੀਆਂ ਵਿਚ ਖਲੋਤੀ ਹੋਈ

ਪਹਿਲਾਂ ਹੌਲੀ ਹੌਲੀ ਅਪਣੇ ਹੰਝੂ ਪੂੰਝੇ 

ਨੰਗੀਆਂ ਬਾਹਵਾਂ ਨਾਲ ਆਪਣਾ ਆਪ ਲੁਕਾਵੇ

ਫਿਰ ਸਭਨਾਂ ਵਲ ਪਿੱਠ ਕਰਕੇ

ਕੱਲੀ ਖੜ੍ਹ ਜਾਵੇ

📝 ਸੋਧ ਲਈ ਭੇਜੋ