ਚੁੱਪ ਦੀ ਇਸ ਬਰਫ਼ ਨੂੰ

ਚੁੱਪ ਦੀ ਇਸ ਬਰਫ਼ ਨੂੰ ਟੁੱਟਣ ਤਾਂ ਦੇ। 

ਮੇਰੇ ਹੋਠਾਂ ਨੂੰ ਜ਼ਰਾ ਕੰਬਣ ਤਾਂ ਦੇ।

ਹੱਥ 'ਚੋਂ ਠਹਿਰੀ ਹਵਾ ਦੇ ਤਿਲਕ ਕੇ, 

ਡਿੱਗਿਆ ਹੈ ਕੀ ਜ਼ਰਾ ਵੇਖਣ ਤਾਂ ਦੇ।

ਇੰਜ ਜਜ਼ਬਾਤੀ ਨਾ ਮੈਨੂੰ ਕਰ ਅਜੇ, 

ਜਿਸਮ ਦਾ ਜਾਦੂ ਹੈ ਕੀ ਸੋਚਣ ਤਾਂ ਦੇ।

ਦੁੱਧ ਚਿੱਟੀ ਚਾਨਣੀ ਵਰਗਾ ਹੈ ਇਹ, 

ਏਸ ਨ੍ਹੇਰੇ ਨੂੰ ਜ਼ਰਾ ਲਿਸ਼ਕਣ ਤਾਂ ਦੇ।

ਪੂਰਾ ਸੂਰਜ ਹੁਣ ਤਿਰੇ ਕਬਜ਼ੇ 'ਚ ਹੈ, 

ਮੇਰੇ ਹਿੱਸੇ ਦਾ ਮਗਰ ਚਾਨਣ ਤਾਂ ਦੇ।

📝 ਸੋਧ ਲਈ ਭੇਜੋ