ਚੁੱਪ ਹਨੇਰਾ, ਅੱਖਰ ਚਾਨਣ

ਚੁੱਪ ਹਨੇਰਾ, ਅੱਖਰ ਚਾਨਣ

ਬੋਲ ਕਿ ਤੈਨੂੰ ਲੋਕੀਂ ਜਾਨਣ

ਦਾਣੇ ਬੀਨੇ ਮੰਗਦੇ ਡਿਠੇ

ਪਾਗਲ ਇਥੇ ਮੌਜਾਂ ਮਾਨਣ

ਜੀਅ ਕਰਦਾ ਲੋਕੀਂ ਮੈਨੂੰ

ਤੇਰੇ ਨਾਂ ਦੇ ਨਾਲ਼ ਪਛਾਨਣ

ਤੱਕਣਾ ਉਹਨੂੰ ਹੱਜ ਕਾਅਬੇ ਦਾ

ਬੇਸ਼ੱਕ ਲੋਕੀ ਕਾਫ਼ਰ ਜਾਨਣ

ਸੱਜਣ ਪੈਰਾਂ ਹੇਠ ਵਿਛਾਵਣ

ਭਾਵੇਂ ਆਜ਼ਮ ਸਿਰ ਤੇ ਤਾਨਣ

📝 ਸੋਧ ਲਈ ਭੇਜੋ