ਚੁੱਪ ਕਾਹਤੋਂ ਵੱਟ ਲਈ

ਚੁੱਪ ਕਾਹਤੋਂ ਵੱਟ ਲਈ, ਵੇ ਹਾਸੇ ਪਾਉਣ ਵਾਲ਼ਿਆ।

 ਦੱਸ ਕਿਹੜੇ ਚੰਦਰੇ ਤੋਂ ਹਾਸਾ ਤੂੰ ਗੁਆ ਲਿਆ।

 ਜਿੱਥੇ ਜਾਵੇਂ ਉੱਥੇ ਬਹਿ ਮਹਿਫ਼ਲਾਂ ਸਜਾਉਂਦਾ ਸੀ।

 ਦੱਸ ਕਿਹੜੀ ਤੱਤੜੀ ਤੋਂ ਰੋਗ ਨੂੰ ਲਵਾ ਲਿਆ।

 ਕਰ-ਕਰ ਟਿੱਚਰਾਂ, ਲਾ ਦੇਂਦਾ ਢਿੱਡ ਦੁਖਣੇ।

 ਸੱਜਣਾ ਵੇ ਕਾਹਤੋਂ ਦਿਲ ਪਾਪੀ ਲੜ ਲਾ ਲਿਆ।

 ਇੱਥੇ ਕੋਈ ਰਾਜਾ-ਰਾਣਾ ਟਿਕ ਬਹਿ ਨਾ ਸਕਿਆ

 ਐਵੇਂ ਕਾਹਨੂੰ ਜਿੰਦੜੀ ਨੂੰ ਰੋਗ ਜਿਹਾ ਲਾ ਲਿਆ।

 ਨਿੱਕੇ ਜਿਹੇ ਦਿਲ ਨੂੰ, ਤੈਂ ਕਬਜ਼ੇ 'ਚ ਕਰ ਲਿਆ।

 ਕਿੰਨੇ ਸਾਰੇ ਚਿਹਰਿਆਂ ਦਾ, ਹਾਸਾ ਤੂੰ ਵੇ ਖਾ ਲਿਆ।

 ਮੂੰਹ ਤੇਰਾ ਦੇਖ ਲੋਕ ਆਪੇ ਹੱਸ ਪੈਂਦੇ ਸੀ।

 ਤੂੰ ਗ਼ੈਰਾਂ ਲੜ ਲੱਗ, ਕਿਉਂ ਗੁਆਚਿਆ ਨਿਹਾਲਿਆ।

 ਆ ਜਾ ਫਿਰ ਤੋਂ ਉਡੀਕਣ ਸਾਰੇ।

 ਤੇਰੇ ਬਿਨ ਨਹੀ ਬੱਝਣੇ ਨਜ਼ਾਰੇ।

 ਚਾਹੇ ਕਹਿਣ ਮਰਾਸੀ ਸਾਰੇ।

 ਤੇਰੇ ਤਾਂ ਵੇ ਵੱਡਿਆਂ, ਨਾਨਕ ਨਾਲ ਰਬਾਬ ਵਜਾ ਲਿਆ।

 ਸਰਬ ਵੱਲ ਵੇਖ, ਜਿਹਦਾ ਸਾਦਾ ਜਿਹਾ ਭੇਖ।

 ਨਿੱਕਾ-ਨਿੱਕਾ ਮੁਸਕਾਵੇ, ਸਭ ਦੇ ਮਨ ਭਾਵੇ।

 ਦਿੱਤੇ ਓਸ ਨੇ ਲੁਕਾ, ਜਿਹੜੇ ਗ਼ਮਾਂ ਘੇਰਾ ਪਾ ਲਿਆ।

 ਚੁੱਪ ਕਾਹਤੋਂ ਵੱਟ ਲਈ, ਵੇ ਹਾਸੇ ਪਾਉਣ ਵਾਲ਼ਿਆ।

 ਦੱਸ ਕਿਹੜੇ ਚੰਦਰੇ ਤੋਂ ਹਾਸਾ ਤੂੰ ਗੁਆ ਲਿਆ।

📝 ਸੋਧ ਲਈ ਭੇਜੋ