ਚੁੱਪ ਕਿਉਂ ਹੈਂ! ਗੰਢ ਦਿਲ ਦੀ ਖੋਲ੍ਹ ਦੇ।
ਪਿਆਰ ਦੇ ਦੋ ਬੋਲ ਹਸ ਕੇ ਬੋਲ ਦੇ।
ਅੱਜ ਮੇਰਾ ਦਮ ਨਿਕਲਦਾ ਜਾ ਰਿਹਾ,
ਜਾ ਰਹੇ ਨੇ ਦੂਰ ਸਾਥੀ ਕੋਲ ਦੇ ।
ਇਹ ਸਖ਼ਾਵਤ ਹੈ ਤੇਰੀ ਐ ਦਾਤਿਆ।
ਤੂੰ ਕਿਸੇ ਨੂੰ ਤਾਜ ਦੇ! ਯਾ ਰੋਲ ਦੇ ।
ਜਾ ਕਿਸੇ ਦੇ ਰੂਪ ਦਾ ਸ਼ਿੰਗਾਰ ਕਰ,
ਜਾ ਕਿਸੇ ਪੈਰਾਂ ਦੀ ਮਹਿੰਦੀ ਘੋਲ ਦੇ।
ਹੱਕ-ਬਜ਼ਾਨਿਬ ਸਾਰਿਆਂ ਦਾ ਮਾਣ ਰੱਖ,
ਹੱਕ ਬਰਾਬਰ ਸਾਰਿਆਂ ਨੂੰ ਤੋਲ ਦੇ ।
ਯਾਦ ਆਏ ਮਨਚਲੀ ਕਿਸ ਨਾਰ ਦੀ,
ਮੈਂ ਨਿਛਾਵਰ ਦੂਰ ਦੇ ਇਸ ਢੋਲ ਦੇ।
ਆਉਣ ਵਾਲਾ ਹੈ ਸੁਨਹਿਰਾ ਇੰਨਕਲਾਬ,
ਵੇਖ ਲੈ ਸੁਫ਼ਨੇ ਜਮਾਤੀ ਘੋਲ ਦੇ।
ਦਿਲ ਨਿਤਾਣੇ ਪੰਛੀਆਂ ਦਾ ਡੋਲਦਾ,
ਬਿਰਖ ਜਦ ਵੀ ਝੂਮਦੇ ਜਾਂ ਡੋਲਦੇ ।