ਚੁੱਪ ਕੀਤਿਆਂ ਤੋਂ

ਯਾਰਾ ਫਾਇਦਾ ਚੁੱਕਦਾਂ ਏ, ਚੁੱਪ ਕੀਤਿਆਂ ਤੋਂ।

ਭੋਰਾ ਵੀ ਨਈ ਰੁੱਕਦਾਂ ਏ, ਚੁੱਪ ਕੀਤਿਆਂ ਤੋਂ।

ਸਦੀਆਂ ਪਿੱਛੋਂ ਫਿਰ ਤੋਂ, ਅੱਲੇ ਜ਼ਖਮਾਂ ਤੇ,,

ਲੂਣ ਜ਼ਾਲਮਾਂ ਭੁੱਕਦਾਂ ਏ, ਚੁੱਪ ਕੀਤਿਆਂ ਤੋਂ। 

ਇਊ ਜਾਪੇ ਜਿਊ ਪਰਖੇ, ਮੇਰੀ ਸ਼ਰਾਫ਼ਤ ਨੂੰ,,

ਤਾਹੀਊ ਜਿਆਦਾ ਬੁੱਕਦਾਂ ਏ, ਚੁੱਪ ਕੀਤਿਆਂ ਤੋਂ।

ਮਜ਼ਾਕ ਬਣਾਵੇਂ ਸੱਤਿਆ,  ਸਾਡੀ ਫਕੀਰੀ ਦਾ,

ਮੋਢਿਆਂ ਉੱਤੋਂ ਥੁੱਕਦਾਂ ਏ, ਚੁੱਪ ਕੀਤਿਆਂ ਤੋਂ।

📝 ਸੋਧ ਲਈ ਭੇਜੋ