ਚੁੱਪ ਸੀ ਕਬਰਾਂ ਜਹੀ ਮੇਰੇ ਚੁਫੇਰ

ਚੁੱਪ ਸੀ ਕਬਰਾਂ ਜਹੀ ਮੇਰੇ ਚੁਫੇਰ ।

ਜ਼ਿੰਦਗੀ ਮੁੜ ਵੀ ਰਹੀ ਮੇਰੇ ਚੁਫੇਰ ।

ਨਿਤ ਤੜਫਦਾ ਭਾਂਬੜਾਂ 'ਚੋਂ ਨਿਕਲਿਆਂ,

ਨਹਿਰ ਰੱਤ ਦੀ ਨਿਤ ਵਹੀ ਮੇਰੇ ਚੁਫੇਰ ।

ਬੇਸਬਬ ਉਡੀਆਂ ਨਹੀਂ ਇਹ ਭੁੱਬਲਾਂ,

ਕੰਧ ਮੁੜ ਕੋਈ ਢਹੀ ਮੇਰੇ ਚੁਫੇਰ ।

ਜ਼ਿੰਦਗੀ 'ਕੱਲੇ ਲਈ ਭਾਰੀ ਨਾ ਸੀ,

ਪੀੜ ਇਹ ਕਈਆਂ ਸਹੀ ਮੇਰੇ ਚੁਫੇਰ ।

📝 ਸੋਧ ਲਈ ਭੇਜੋ