ਚੁੱਪ ਤਾਂ ਅਨੰਤ ਹੈ, ਇਹ ਸ਼ੋਰ ਕੁੱਝ ਪਲ ਦਾ, 

ਰਾਜਿਆਂ ਦੇ ਦਰਬਾਰਾਂ ਵਿੱਚ, ਉਜਾੜਾ ਕਾਹਤੋਂ ਪੈ ਗਇਆ।

ਕੱਲ੍ਹ ਸੀ ਮੈਂ ਵਿੱਚ ਮਹਿਫਲਾਂ, ਇਕੱਲਾ ਹੋ ਕੇ ਬਹਿ ਗਿਆ,

ਜਿੰਨੇ ਜੋਗਾ ਸੀ, ਮੈਂ ਉਨੇ ਜੋਗਾ ਰਹਿ ਗਿਆ।

ਤਾਕਤ ਤੇਰੇ ਮਨ ਦੀ, ਤੇਰੇ ਜਿਸਮਾਂ ਤੋਂ ਪਰੇ ਹੈ,

ਹੌਲੀ ਜਹੇ, ਇੱਕ 'ਸੰਤ ਸਿਆਣਾ' ਕੰਨ ਵਿੱਚ ਕਹਿ ਗਿਆ।

ਚੁੱਪ ਤਾਂ ਅਨੰਤ ਹੈ, ਇਹ ਸ਼ੋਰ ਕੁੱਝ ਪਲ ਦਾ, 

ਰਾਜਿਆਂ ਦੇ ਦਰਬਾਰਾਂ ਵਿੱਚ, ਉਜਾੜਾ ਕਾਹਤੋਂ ਪੈ ਗਇਆ।

ਜਾਂ ਕਿਸੇ ਨੂੰ ਪਾਲਣ ਲਈ, ਜਾਂ ਜਿੰਦਗੀ ਜਿਉਣ ਲਈ,

ਖੜ੍ਹਾ ਹੋ ਬਜ਼ਾਰੀਂ, ਕੋਈ ਜਿਸਮਾਂ ਨੂੰ ਵੇਚਦਾ।

ਮਨ ਵਿੱਚ ਖਿਆਲ ਆਇਆ, ਉਹ ਕਿੰਨਾ ਦੁੱਖ ਝੇਲਦਾ,

ਰੱਬਾ, ਮੈਂ ਇੱਕ ਬੱਚਾ ਤੇਰਾ, ਮੈਂ ਕੀ ਜਾਣਾ, ਤੇਰੇ ਖੇਲ੍ਹਦਾ।

ਚੁੱਪ ਤਾਂ ਅਨੰਤ ਹੈ, ਇਹ ਸ਼ੋਰ ਕੁੱਝ ਪਲ ਦਾ, 

ਰਾਜਿਆਂ ਦੇ ਦਰਬਾਰਾਂ ਵਿੱਚ, ਉਜਾੜਾ ਕਾਹਤੋਂ ਪੈ ਗਇਆ।

ਅੱਜ ਪਤਾ ਲੱਗਾ ਏ, ਇਕੱਲਤਾ ਤੇ ਜੋਰ ਦਾ,

ਇਕੱਲਾ ਬੈਠਾ ਰੋਈ ਜਾਵਾਂ, ਹੰਝੂ ਵੀ ਨਾ ਪੋਚਦਾ।

ਰੱਬ ਦਾ ਭੇਜਿਆ ਬੰਦਾ ਕੋਈ, ਚੁੱਪ ਮੈਨੂੰ ਕਰਾ ਜਾਵੇ,

ਅਹਿਸਾਨਾਂ ਦੀ ਮੁੱਠੀ, ਇੱਕ ਝੋਲੀ ਮੇਰੇ ਪਾ ਜਾਵੇ।

ਚੁੱਪ ਤਾਂ ਅਨੰਤ ਹੈ, ਇਹ ਸ਼ੋਰ ਕੁੱਝ ਪਲ ਦਾ, 

ਰਾਜਿਆਂ ਦੇ ਦਰਬਾਰਾਂ ਵਿੱਚ, ਉਜਾੜਾ ਕਾਹਤੋਂ ਪੈ ਗਇਆ।

ਅੱਗਾ ਮੈਨੂੰ ਪਤਾ ਨਹੀਂ, ਮੈਂ ਪਿੱਛੇ ਵੱਲ ਤੱਕ ਲਾਂ,

ਯਾਦਾਂ ਮੇਰੀ ਮਿਹਨਤਾਨਾਂ, ਮੈਂ ਸਾਂਭ-ਸਾਂਭ ਰੱਖ ਲਾਂ।

ਯਾਦਾਂ ਦੇ ਸਹਾਰੇ ਸ਼ਾਇਦ, ਇਹ ਜਿੰਦਗੀ ਮੈਂ ਕੱਟ ਲਾਂ,

ਜੇ ਜਿੰਦਗੀ ਇੱਕ ਗੀਤ ਹੈ, ਬੇ-ਸੁਰੀ ਹੀ, ਮੈਂ ਗਾ ਲਵਾਂ।

ਚੁੱਪ  ਤਾਂ ਅਨੰਤ ਹੈ, ਇਹ ਸ਼ੋਰ ਕੁੱਝ ਪਲ ਦਾ, 

ਰਾਜਿਆਂ ਦੇ ਦਰਬਾਰਾਂ ਵਿੱਚ, ਉਜਾੜਾ ਕਾਹਤੋਂ ਪੈ ਗਇਆ।

ਜੋ ਕੁੱਝ ਮੈਂ ਤੱਕਦਾ, ਕੁੱਝ ਇਸ ਤੋਂ ਵੀ ਅੱਗੇ ਹੈ,

ਜੋ ਕੁੱਝ ਮੈਂ ਸੋਚਦਾ, ਕੁੱਝ ਇਸ ਤੋਂ ਵੀ ਪਰ੍ਹੇ ਹੈ।

ਅੱਗੇ-ਅੱਗੇ ਜਾਈ ਜਾਵਾਂ, ਅੱਗੇ ਤਾਂ ਅਨੰਤ ਹੈ,

ਇਸ ਦੁਨੀਆ ਦੇ ਦਾਇਰੇ ਤੋਂ, ਉੱਚਾ ਕੋਈ ਉੱਠਦਾ।

ਚੁੱਪ ਤਾਂ ਅਨੰਤ ਹੈ, ਇਹ ਸ਼ੋਰ ਕੁੱਝ ਪਲ ਦਾ, 

ਰਾਜਿਆਂ ਦੇ ਦਰਬਾਰਾਂ ਵਿੱਚ, ਉਜਾੜਾ ਕਾਹਤੋਂ ਪੈ ਗਇਆ।

ਸ਼ਿਕਰਾ ਕੋਈ ਸਾਹਮਣੇ ਮੇਰੇ, ਚਿੜੀ ਨੂੰ ਮਰੋੜਦਾ,

ਇੱਕ ਪਾਸੇ ਜਾਨ ਜਾਵੇ, ਦੂਜਾ ਭੁੱਖਾ ਮਰਦਾ।

ਨਿਰਣਾ ਨਾ ਕਰ ਪਾਵਾਂ, ਛੁਡਾ ਦਾਂ, ਕਿ ਰਹਿਣ ਦਾਂ,

ਛੁਡਾ ਦੇਣਾ ਪੁੰਨ ਹੈ, ਕਿ ਰਹਿਣ ਦੇਣਾ, ਬੁੱਜਦਿਲੀ।

ਇੱਦਾਂ ਦੀਆਂ ਸਮਝਾਂ ਤੋਂ, ਮੈਂ ਕਿਤੇ ਹੀ ਦੂਰ ਹਾਂ।

ਚੁੱਪ ਤਾਂ ਅਨੰਤ ਹੈ, ਇਹ ਸ਼ੋਰ ਕੁੱਝ ਪਲ ਦਾ, 

ਰਾਜਿਆਂ ਦੇ ਦਰਬਾਰਾਂ ਵਿੱਚ, ਉਜਾੜਾ ਕਾਹਤੋਂ ਪੈ ਗਇਆ।

ਪਰਬਤਾਂ ਤੋਂ ਉੱਚਾ, ਬੱਦਲ, ਉੱਚਾ ਕੁੱਝ ਹੋਰ ਵੀ,

ਪੂਰਨ ਗਿਆਨੀ ਜਦੋਂ ਇੱਕ, ਅਧੂਰਾ ਆਪ ਨੂੰ ਕਹਿ ਗਿਆ।

ਭਰਮ ਜਿਹਾ, ਮੇਰੀ ਸੋਚ ਤੇ, ਮੈਨੂੰ ਹੀ ਪੈ ਗਿਆ,

ਤਦ ਜਾ ਖਿਆਲ ਆਇਆ, ਕਿ ਦਾਤਾ ਤੇਰਾ ਅੰਤ ਨਾ।

ਚੁੱਪ ਤਾਂ ਅਨੰਤ ਹੈ, ਇਹ ਸ਼ੋਰ ਕੁੱਝ ਪਲ ਦਾ, 

ਰਾਜਿਆਂ ਦੇ ਦਰਬਾਰਾਂ ਵਿੱਚ, ਉਜਾੜਾ ਕਾਹਤੋਂ ਪੈ ਗਇਆ।

📝 ਸੋਧ ਲਈ ਭੇਜੋ