ਕੋਰੋਨਾ: ਤਵਾਰੀਖੀ ਸਫ਼ਾ

ਇੱਕ ਖ਼ਬਰ :

ਕਿਊਬਾ ਅਤੇ ਰੂਸ ਦੇ ਡਾਕਟਰ

ਵਿਚਾਰ ਭੇਦ ਭੁਲਾ

ਇਨਸਾਨੀਅਤ ਦੀ ਜੰਗ ਲੜਨ ਲਈ

ਇਟਲੀ ਪੁੱਜ ਗਏ ਹਨ

ਦੂਜੀ ਖ਼ਬਰ :

ਅਮਰੀਕਾ ਕਬਰਾਂ ਵਿੱਚ ਖਲੋ ਕੇ ਵੀ

ਚੀਨ 'ਤੇ ਕਰੋਨਾ ਮਹਾਂਮਾਰੀ

ਫ਼ੈਲਾਉਣ ਦਾ ਦੋਸ਼ ਲਾ ਰਿਹਾ ਹੈ

ਈਰਾਨ 'ਤੇ ਆਇਦ ਪਾਬੰਦੀਆਂ

ਨਹੀਂ ਹਟਾ ਰਿਹਾ ਹੈ

ਜਰਮਨ ਦੀ ਖੋਜ ਖਰੀਦ ਕੇ

ਮਹਾਂਮਾਰੀ ਦੀ ਦਵਾਈ ‘ਚੋਂ ਵੀ ਮਨਾਫ਼ਾ

ਕਮਾਉਣ ਦੇ ਮਨਸੂਬੇ ਬਣਾ ਰਿਹਾ ਹੈ

ਇਹ ਖ਼ਬਰਾਂ ਮਹਿਜ਼  ਖ਼ਬਰਾਂ ਨਹੀਂ

ਵਰਤਮਾਨ ਕਾਲ ਵਿੱਚ

ਰਚਿਆ ਜਾ ਰਿਹਾ ਇਤਿਹਾਸ ਹੈ

ਕੋਰੋਨਾ ਮਹਿਜ਼ ਬਿਮਾਰੀ ਨਹੀਂ

ਤਵਾਰੀਖ਼ ਦਾ

ਸਫ਼ਾ ਵੀ ਬਣ ਰਹੀ ਹੈ

ਜਿਸਦੇ ਇੱਕ ਪਾਸੇ

ਇਨਸਾਨੀਅਤ ਜ਼ਿੰਦਾਬਾਦ

ਦੂਜੇ ਪਾਸੇ ਮੁਰਦਾਬਾਦ

ਲਿਖਿਆ ਜਾ ਰਿਹਾ ਹੈ

📝 ਸੋਧ ਲਈ ਭੇਜੋ