ਕੁੱਝ ਹੋਸ਼ ਤੂੰ ਕਰ ਲੈ ਇਆਣੀਏ,

ਕਿੰਨਾ ਚਿਰ ਬਾਪੂ ਸਿਰ ਮੌਜਾਂ ਮਾਣੀਏ,

ਇਸ ਦੁਨੀਆਂ ਦੀ ਰੀਤ ਨੂੰ  ਪਛਾਣੀਏ,

ਨੀ ਇੱਕ ਦਿਨ ਲੈ ਜਾਣਾ ....

ਕੁੱਝ ਖੱਟ ਲੈ ਤੂੰ ਦਾਜ ਲਈ ਮਾਹੀ ਦੇ,

ਹੋ ਗਾਫ਼ਿਲ ਨਹੀਂ ਦਿਨ ਗਵਾਈਦੇ,

ਵੇਲਾ ਵਸਲਾਂ ਦਾ ਹੁਣ ਬਹੁਤਾ ਦੂਰ ਨੀ,

ਨੀ ਮਾਹੀਏ ਕੇ ਬਹਿ ਜਾਣਾ ....

ਛੱਡ ਮਾਣ ਤੇ ਜਵਾਨੀ ਵਾਲੀ ਲੋਰ ਨੀ,

ਸਦਾ ਚੱਲਣਾ ਨੀ ਏਾਦਾ ਤੇਰਾ ਜੋਰ ਨੀ,

ਖੌਰੇ ਕਿੰਨਾ ਚਿਰ ਉੱਡੂ ਫੇਰ ਭੌਰ ਨੀ,

ਕਿਲਾ ਇਹ ਢਹਿ ਜਾਣਾ .....

ਕੁਝ ਧਿਆਨ ਤੂੰ ਕਰ ਉਸ ਯਾਰ ਦਾ,

ਕੋਈ ਸਿੱਖ ਲੈ ਨੀ ਵੱਲ ਤੂੰ ਪਿਆਰ ਦਾ,

ਥੋੜਾ ਤਿਆਗ ਲੈ ਨੀ ਮੋਹ ਸੰਸਾਰ ਦਾ,

ਜੋ ਛੇਤੀ ਪਿੱਛੇ ਰਹਿ ਜਾਣਾ ....

ਉੱਠ ਕੱਤ ਲੈ ਤੂੰ ਚਰਖਾ ਨੀ ਸਾਹਾਂ ਦਾ,

ਪੈਂਡਾ ਬੜਾ ਔਖਾ ਇਸ਼ਕੇ ਦੇ ਰਾਹਾਂ ਦਾ,

ਜੇ ਯਾਰ ਹੱਥ ਫੜ ਚੱਲੂ ਤਾਂ,

"ਮੰਡੇਰ" ਨੇ ਕਰ ਇਹ ਫਤਿਹ ਜਾਣਾ ....

📝 ਸੋਧ ਲਈ ਭੇਜੋ