ਚਿੱਟੀਆਂ ਕਪਾਹ ਦੀਆਂ ਫੁੱਟੀਆਂ 

ਹੋ ਗਈਆਂ

ਸੁੰਡੀ ਦਾ ਸ਼ਿਕਾਰ 

ਚਰਖੇ 'ਤੇ

ਕੱਸੀ ਰਹਿ ਗਈ ਮਾਲ੍ਹ,

ਲਗਦੈ

ਏਸ ਵਰ੍ਹੇ ਵੀ ਨਹੀ ਹੁੰਦੀਆਂ

ਛਿੰਦੋ ਦੇ ਦਾਜ ਲਈ

ਦਰੀਆਂ ਤਿਆਰ

📝 ਸੋਧ ਲਈ ਭੇਜੋ