ਦਾਲ-ਦਰਸ਼ਨ ਤੇਰੇ ਨੇ ਦਰਸ਼ ਭੁਲਾਏ

ਦਾਲ-ਦਰਸ਼ਨ ਤੇਰੇ ਨੇ ਦਰਸ਼ ਭੁਲਾਏ,

ਮੁੱਲਾਂ ਮੁਫਤੀਆਂ ਕਾਜ਼ੀਆਂ ਨੂੰ ।

ਸਰਫੀ ਨਹਵੀ ਭੁੱਲ ਭੁੱਲ ਜਾਂਦੇ,

ਪੜ੍ਹਣ ਮਜ਼ਾਰੇ ਮਾਜ਼ੀਆਂ ਨੂੰ ।

ਖਤ ਤੁਸਾਡੇ ਦੇ ਖਤ ਜੋ ਡਿਠੀਆਂ,

ਭੁੱਲੇ ਬਿਆਜ਼ ਬਿਆਜ਼ੀਆਂ ਨੂੰ ।

ਹੈਦਰ ਯਾਰ ਦੇ ਦਰਸ਼ਨ ਕੀਤਿਆਂ,

ਭੁੱਲੇ ਨਫ਼ਲ ਨਿਮਾਜ਼ੀਆਂ ਨੂੰ ।੩੮।

📝 ਸੋਧ ਲਈ ਭੇਜੋ