ਦਾਲ-ਦੀਨ ਈਮਾਨ ਤੂੰ ਸਮਝ ਆਪੇ

ਦਾਲ-ਦੀਨ ਈਮਾਨ ਤੂੰ ਸਮਝ ਆਪੇ,

ਮੇਰਾ ਦੀਨ ਭੀ ਤੂੰ ਈਮਾਨ ਭੀ ਤੂੰ

ਸਕਾ ਸਹੁਰਾ ਖਵੇਸ਼ ਕਬੀਲਾ,

ਸਾਕ ਭੀ ਤੂੰ ਤੇ ਸੈਨ ਭੀ ਤੂੰ

ਤੇਰੀ ਖੜ ਖੜ ਨੌਬਤ ਖਾੜ ਕਰੇਂਦੀ,

ਝੰਡਾ ਭੀ ਤੂੰ ਨਿਸ਼ਾਨ ਭੀ ਤੂੰ

ਤੇਰੀ ਲਾਲ ਲਬਾਂ ਤੇ ਮਿੱਠੜਾ ਹਾਸਾ,

ਸ਼ੀਰੀਂ ਭੀ ਤੂੰ ਤੇ ਪਾਨ ਭੀ ਤੂੰ

ਅਲੀਹੈਦਰ ਯਾਰ ਬਜਾਣੇ ਵਾਲਾ,

ਤਾਲ ਭੀ ਤੂੰ ਤੇ ਤਾਨ ਭੀ ਤੂੰ ।੯।

📝 ਸੋਧ ਲਈ ਭੇਜੋ