ਦਾਲ ਦੀਨ ਨ ਹੋਵੇ ਕਿਸੇ ਦੇ ਅਗੇ

ਦਾਲ ਦੀਨ ਨ ਹੋਵੇ ਕਿਸੇ ਦੇ ਅਗੇ, ਜੇ ਲਿਖਯਾ ਸਭ ਦੇ ਨਾਲੇ ।

ਚਉਰਾਸੀ ਲਖ ਜੋਨ ਉਪਾਈ, ਉਹ ਸਭ ਨੂੰ ਆਪ ਸਮਾਲੇ ।

ਪਲ ਪਲ ਖਬਰ ਲਏ ਉਹ ਸਭ ਦੀ, ਮਾਤ ਪਿਤਾ ਜਿਉਂ ਪਾਲੇ ।

ਸੰਤਰੇਣ ਹੁਣ ਚਿੰਤਾ ਕੇਹੀ, ਜਾਂ ਰਾਜ਼ਕ ਡਿਠਾ ਨਾਲੇ ।

📝 ਸੋਧ ਲਈ ਭੇਜੋ