ਦਾਲ-ਧੂੜ ਕੁਨੋਂ ਮਾਹੀ ਦਿਸਦਾ ਨਾਹੀਂ

ਦਾਲ-ਧੂੜ ਕੁਨੋਂ ਮਾਹੀ ਦਿਸਦਾ ਨਾਹੀਂ,

ਤਾਂ ਮਹੀਂ ਨ ਭਾਉਂਦੀਆਂ ਮਾਹੀ ਬਿਨਾਂ ।

ਏਹਨਾਂ ਕਾਲੀਆਂ ਬਦਲੀਆਂ ਦੇ ਵਿਚ,

ਖੁੰਡੀ ਬਿਜਲੀ ਕਹਾਉਂਦੀ ਕਿਉਂਕਰ ਮਾਹੀ ਬਿਨਾਂ ।

ਭੋਰਾ ਵੇਖ ਵੇਖਾਂ ਤੂੰ ਭੂਰਾ,

ਬੱਦਲ ਭੂਰਾ ਮਾਹੀ ਬਿਨਾਂ ।

ਭੋਰਾ ਭੋਰਾ ਥੀਵਾਂ ਮੈਂ ਹੈਦਰ,

ਜਿੰਦ ਭੁਰੇ ਦੀ ਭੂਰਾ ਤਣਾਂ ।੮।

📝 ਸੋਧ ਲਈ ਭੇਜੋ