ਦਾਲ-ਧੂੜ ਤੁਸਾਡੜੇ ਰਾਹ ਦੀ ਹਾਂ

ਦਾਲ-ਧੂੜ ਤੁਸਾਡੜੇ ਰਾਹ ਦੀ ਹਾਂ,

ਜੇ ਵਤ ਖਾਕ ਕਮੀਨੀਆਂ ਮੈਂ ।

aਡ ਉਡ ਸ਼ੌਕ ਥੋਂ ਦਾਮਨ ਲੱਗਾਂ,

ਕਿਉਂ ਵਤ ਛਡ ਸੁਟੀਨੀਆਂ ਮੈਂ ।

ਦਾਮਨ ਲੱਗੀ ਦੀ ਸ਼ਰਮ ਤੁਸਾਨੂੰ,

ਗੋਲੜੀ ਤੈਂਡੀ ਸਦੀਨੀਆਂ ਮੈਂ ।

ਹੈਦਰ ਮੀਂਹ ਕਰਮ ਦਾ ਵੱਸੇ,

ਤਾਂ ਪਲ ਵਿੱਚ ਗੁਲਸ਼ਨ ਥੀਨੀਆਂ ਮੈਂ ।੮।

📝 ਸੋਧ ਲਈ ਭੇਜੋ