ਦਾਲ-ਦਿਲ ਦਾ ਘੁੰਘਟ ਮੁਸ਼ਕਲ ਖੁਲ੍ਹਦਾ

ਦਾਲ-ਦਿਲ ਦਾ ਘੁੰਘਟ ਮੁਸ਼ਕਲ ਖੁਲ੍ਹਦਾ,

ਮਦਦ ਬਾਹਜ ਨ ਖੁਲ੍ਹਦਾ ਈ ।

ਲੱਖ ਹਜ਼ਾਰਾਂ ਵੱਜਣ ਸੱਟਾਂ,

ਦਿਲ ਦਾ ਰਾਜ਼ ਨ ਖੁਲ੍ਹਦਾ ਈ ।

ਛੱਪਣ ਲੁਕਣ ਦੇ ਵਿਚ ਆਵੇ,

ਸ਼ੀਸ਼ਾ ਐਨਕ ਕੁਲ ਦਾ ਈ ।

ਹੈਦਰ ਯਾਰ ਗਲੇ ਵਿੱਚ ਲੈ ਕੇ,

ਦਰਸ਼ਨ ਦੇਂਦਾ ਮੁੱਲ ਦਾ ਈ ।੮।

📝 ਸੋਧ ਲਈ ਭੇਜੋ